ਪੰਜਾਬ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾ ਹੋਣ ਦੇ ਬਾਵਜੂਦ ਵੀ ਟਰਾਂਸਪੋਰਟ ਦੇ ਕੱਚੇ ਮੰਗਾਂ ਦਾ ਨਹੀਂ ਕੀਤਾ ਜਾ ਰਿਹਾ ਹੱਲ : ਬਲਵਿੰਦਰ ਸਿੰਘ ਰਾਠ ਹਰਜਿੰਦਰ ਸਿੰਘ*

by Sandeep Verma
0 comment
Trident News
Trident News Trident News

ਪੰਜਾਬ ਰੋਡਵੇਜ਼,ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ ਨੇ ਆਗੂ ਨੂੰ ਸਬੋਧਨ ਕਰਦਿਆਂ ਕਿਹਾ ਕਿ ਲਗਭਗ 4 ਸਾਲ ਤੋਂ ਸਰਕਾਰ ਦੇ ਨਾਲ 59 ਮੀਟਿੰਗ ਦੇ ਕਰੀਬ ਮੀਟਿੰਗ ਹੋ ਚੁੱਕੀਆਂ ਹਨ ਹਰ ਵਾਰ ਸਰਕਾਰ ਵੱਲੋਂ ਭਰੋਸਾ ਮਿਲਣ ਤੇ ਸੰਘਰਸ਼ ਨੂੰ ਪੋਸਟ-ਪੌਨ ਕੀਤਾ ਗਿਆ ਹੁਣ ਤੱਕ ਭਰੋਸਾ ਤੋਂ ਇਲਾਵਾ ਕੁੱਝ ਨਹੀਂ ਮਿਲਿਆ ਜਦੋ ਕਿ ਸਰਕਾਰ ਨੂੰ ਵਾਰ-ਵਾਰ ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ ਵਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਕਿਵੇ GST ਰੂਪ ਵਿੱਚ ਮੁਲਾਜ਼ਮਾਂ ਦੀ ਲੁੱਟ ਹੋ ਰਹੀ ਹੈ , ਕਿਵੇਂ ਕਮਿਸ਼ਨ ਦੇ ਰਾਹੀਂ ਵਿਭਾਗ ਅਤੇ ਮੁਲਾਜ਼ਮਾਂ ਦੀ ਲੁੱਟ ਕਰਵਾਈ ਜਾ ਰਹੀ ਹੈ ਠੇਕੇਦਾਰੀ ਸਿਸਟਮ ਦੇ ਤਹਿਤ ਜਦੋਂ ਮੁੱਖ ਮੰਤਰੀ ਪੰਜਾਬ ਨੇ ਕੈਬਨਿਟ ਮੀਟਿੰਗ ਵਿੱਚ ਵੀ ਠੇਕੇਦਾਰੀ ਸਿਸਟਮ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਜਲਦੀ ਠੇਟੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਪ੍ਰੰਤੂ 4 ਸਾਲ ਬੀਤਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਹੋਇਆ ਉਲਟ ਨਵੇਂ ਠੇਕੇਦਾਰ ਨੂੰ ਵਿਭਾਗ ਦਾ ਵਿੱਚ ਬਿਠਾਇਆ ਜਾ ਰਿਹਾ ਹੈ EPF, ESI ਵਰਕਰਾਂ ਦਾ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਸੀ ਜਿਸ ਦੀ ਲਿਖਤੀ ਸਕਾਇਤ ਵੀ ਸਰਕਾਰ ਨੂੰ ਕਰ ਚੁੱਕੇ ਹਾਂ ਪ੍ਰੰਤੂ ਕੋਈ ਕਰਵਾਈ ਨਹੀਂ ਕੀਤੀ ਜਾ ਰਹੀ ਠੇਕੇਦਾਰੀ ਸਿਸਟਮ ਤਹਿਤ ਭਰਤੀ ਹੋਣ ਸਮੇਂ ਕੀਤੀ ਹੋ ਰਹੀ ਰਿਸ਼ਵਤ ਖੋਰੀ ਦੀ ਲੁੱਟ ਤੱਕ ਦੀ ਪਰੂਫ ਸਮੇਤ ਸਕਾਇਤ ਕਰ ਚੁੱਕੇ ਹਾਂ ਪ੍ਰੰਤੂ ਕੋਈ ਵੀ ਕਰਵਾਈ ਨਹੀਂ ਕੀਤੀ ਗਈ ਠੇਕੇਦਾਰ ਨੂੰ ਉਲਟਾ ਖੁਲ ਦਿੱਤੀ ਜਾ ਰਹੀ ਹੈ ਠੇਕੇਦਾਰੀ ਸਿਸਟਮ ਜਿਉਂ ਦੀ ਤਿਉਂ ਚੱਲ ਰਿਹਾ ਹੈ ਨਵੇ ਬਣੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਵੀ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ ਹਰ ਮੀਟਿੰਗ ਵਿੱਚ 10 ਦਿਨ ਦਾ ਸਮਾਂ ਮੰਗਿਆ ਜਾਂਦਾ ਹੈ ਹੁਣ ਯੂਨੀਅਨ ਵਲੋਂ ਸਰਕਾਰ ਨੂੰ 10 ਦਿਨ ਦਾ ਸਮਾਂ ਹੋਰ ਦਿੰਦਿਆਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ

ਡਿਪੂ ਪ੍ਰਧਾਨ ਬਿਕਰਮ ਜੀਤ ਸਿੰਘ, ਸੈਕਟਰੀ ਰਣਜੀਤ ਸਿੰਘ ਜਤਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਝੂਠੇ ਲਾਰੇ ਤੋਂ ਅੱਕ ਚੁੱਕੇ ਹਾਂ ਸਰਕਾਰ ਹਰ ਵਾਰੀ ਮੀਟਿੰਗ ਦੇ ਵਿੱਚ ਮੰਗ ਹੱਲ ਕਰਨ ਦੇ ਲਈ ਪੱਤਰ ਜਾਰੀ ਕਰ ਦਿੰਦੀ ਹੈ ਪਰ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਮੰਗਾਂ ਜਿਉਂ ਦਿਆਂ ਤਿਉਂ ਲੰਮਕ ਰਹੀਆਂ ਹਨ,ਮੰਗਾਂ ਨੂੰ ਹੱਲ ਕਰਨ ਦੀ ਬਜਾਏ ਮੰਗਾਂ ਨੂੰ ਉਲਝਾਇਆ ਜਾ ਰਿਹਾ ਹੈ ਜਦੋਂ ਲੰਮੇ ਸਮੇਂ ਤੋ ਪੰਜਾਬ ਦੀ ਪਬਲਿਕ ਨੂੰ ਸਫ਼ਰ ਸਹੂਲਤ ਦੀ ਸੇਵਾ ਬਹੁਤ ਹੀ ਘੱਟ ਤਨਖਾਹ ਤੇ ਨਿਭ ਰਹੇ ਹਾਂ,ਜਦੋਂ ਕਿ ਇਹਨੀਂ ਘੱਟ ਤਨਖਾਹ ਤੇ ਪਰਿਵਾਰ ਚਲਾਉਣ ਬਹੁਤ ਹੀ ਮੁਸਕਲ ਹਨ ਇਥੇ ਤੱਕ ਕਿ ਸਹੀ ਸਮੇਂ ਤੇ ਤਨਖਾਹ ਵੀ ਨਹੀਂ ਦਿੱਤੀਆ ਜਾ ਰਹੀ ਫਰੀ ਸਫ਼ਰ ਸਹੂਲਤ ਦਾ ਸਰਕਾਰ ਪਾਸੋਂ ਵਡਭਾਗ 12 ਸੋ ਕਰੋੜ ਦੀ ਲਾਗਤ ਨਾਲ ਪੈਸਾ ਪੈਕਿੰਗ ਜ਼ੋ ਸਰਕਾਰ ਰਲੀਜ਼ ਨਹੀਂ ਕਰ ਰਹੀ ,ਜਦੋਂ ਖੁਦ ਮੁਖਤਿਆਰ ਵਿਭਾਗ ਹਨ 17 ਕੈਟਗੀਰੀਆ ਨੂੰ ਫਰੀ ਸਫ਼ਰ ਸਹੂਲਤ ਸੇਵਾਵਾਂ ਦੇ ਰਹੇ ਹਾਂ ਪ੍ਰੰਤੂ ਸਰਕਾਰ ਵਲੋਂ ਮੁਲਾਜਮਾ ਨੂੰ ਪੱਕਾ ਕਰਨ ਤੋਂ ਆਣ ਕਾਨੀ ਕਰ ਰਹੀ ਹੈ,ਜਿਸ ਨੂੰ ਦੇਖਦੇ ਹੋਏ ਸਮੂਹ ਡਿੱਪੂ ਤੇ ਗੇਟ ਰੈਲੀਆਂ ਸਮੇਤ 22 ਸਤੰਬਰ ਨੂੰ ਪੱਕੇ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਜਿਹਨਾ ਟਾਇਮ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ।

ਮੀਤ ਪ੍ਰਧਾਨ ਰਾਮ ਚੰਦ ਜਸਵੀਰ ਸਿੰਘ ਗੁਰਦੇਵ ਸਿੰਘ ਨਿਸ਼ਾਨ ਸਿੰਘ,ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਫਰੀ ਸਫ਼ਰ ਸਹੂਲਤ ਪੰਜਾਬ ਦੀ ਪਬਲਿਕ ਨੂੰ ਦਿੱਤੀਆਂ ਹਨ ਜਿਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਪ੍ਰੰਤੂ ਪੰਜਾਬ ਸਰਕਾਰ ਨੇ ਪੰਜਾਬ ਦੀ ਪਬਲਿਕ ਦੇ ਹਿੱਤ ਦੇ ਲਈ ਵਿਭਾਗ ਦੀ ਇੱਕ ਵੀ ਨਵੀਂ ਬੱਸ ਨਹੀਂ ਪਈ ਕਿਲੋਮੀਟਰ ਸਕੀਮ ਬੱਸਾਂ ਨੂੰ ਝੰਡੀ ਦੇ ਕੇ ਪੰਜਾਬ ਦੀ ਪਬਲਿਕ ਅੱਗੇ ਝੂਠੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਵਿਭਾਗ ਦੇ ਵਿੱਚ ਬੱਸਾਂ ਵੀ ਲੋਨ ਤੇ ਲੈਣੀਆਂ ਹੁੰਦੀਆਂ ਹਨ ਜਿਨ੍ਹਾਂ ਲੋੜ ਦੀ ਭਰਪਾਈ 90 % ਆਊਟ ਸੋਰਸ ਅਤੇ ਕੰਟਰੈਕਟ ਤੇ ਕੰਮ ਕਰਦੇ ਕਰਮਚਾਰੀ ਚਲਾ ਰਹੇ ਹਨ ,ਜਦੋਂ ਮੁਲਾਜ਼ਮ ਨੇ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕੀਤਾ ਤਾਂ ਸਰਕਾਰ ਨੇ ਪਰਚੇ ਦਰਜ ਕਰਕੇ ਜੇਲ੍ਹਾ ਵਿੱਚ ਬੰਦ ਕੀਤਾ ਗਿਆ ਸਰਕਾਰ ਮੁਲਾਜ਼ਮਾਂ ਦੀ ਅਵਾਜ਼ ਨੂੰ ਦੱਬ ਕੇ ਤਾਨਾਸ਼ਾਹੀ ਰਵਾਇਆ ਆਪਣਾ ਰਹੀ ਹੈ,ਜਦੋ ਕਿ ਸੰਵਿਧਾਨਕ ਹੱਕ ਹੈ ਕਿ ਆਪਣੇ ਮੰਗ ਨੂੰ ਹਰ ਇੱਕ ਭਾਰਤੀ ਵਸਨੀਕ ਚੱਕ ਸਕਦਾ ਹੈ ਸਰਕਾਰ ਸੰਵਿਧਾਨ ਦੇ ਉਲਟ ਫੈਸਲੇ ਕਰ ਰਹੀ ਹੈ ਜਿਸ ਦੀ ਸਖ਼ਤ ਸਬਦ ਵਿੱਚ ਨਿੰਦਾ ਵੀ ਕੀਤੀ ਜਾ ਰਹੀ ਹੈ ਜੇਕਰ ਸਰਕਾਰ ਨੇ ਆਉਣ ਵਾਲੀ ਮੀਟਿੰਗ ਜ਼ੋ 17/9/2026 ਨੂੰ ਦਿੱਤੀ ਗਈ ਹੈ ਉਸ ਵਿੱਚ ਸਰਵਿਸਿਜ਼ ਰੂਲਾ ਤਹਿਤ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ,ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਅਤੇ ਪਰਚੇ ਰੱਦ ਅਤੇ ਰਹਿੰਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਪੂਰੇ ਪੰਜਾਬ ਵਿੱਚ 22 ਸਤੰਬਰ ਤੋਂ ਚੱਕ ਜਾਮ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਮਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ ।

You Might Be Interested In
Trident News Trident News Trident News Trident News Trident News Trident News Trident News Trident News
Trident News Trident News Trident News Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page