

ਪੁਲਿਸ ਅਧਿਕਾਰੀ ਏਡੀਸੀਪੀ ਸਿਟੀ 2 ਨੇ ਦੱਸਿਆ ਕਿ ਬੀਤੀ ਰਾਤ ਜਲੰਧਰ ਦੇ ਮਕਦੂਮਪੁਰਾ ਇਲਾਕੇ ‘ਚ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਇੱਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ। ਉਹਨਾਂ ਦੱਸਿਆ ਕਿ ਜਿਸ ਨੌਜਵਾਨਾਂ ਵੱਲੋਂ ਕਤਲ ਕੀਤਾ ਗਿਆ ਉਹ ਜਲੰਧਰ ਦੀ ਮਸ਼ਹੂਰ ਸ਼ਿਵਸੇਨਾ ਜਥੇਬੰਧੀ ਦੇ ਆਗੂ ਨਰਿੰਦਰ ਥਾਪਰ ਅਤੇ ਉਹਨਾਂ ਦੇ ਬੇਟੇ ਅਤੇ ਹੋਰ ਕਈ ਸਾਥੀ ਨੇ। ਦੋਸ਼ਿਆਂ ਦੇ ਨਾਮ ਰਾਮ ਕਿਸ਼ਨ, ਰੰਜਨ ਥਾਪਰ, ਸ਼ਿਵਸੇਨਾ ਆਗੂ ਨਰਿੰਦਰ ਥਾਪਰ, ਦੀਪਕ ਰਾਣਾ ਅਤੇ ਹੋਰ ਮੁਲਜ਼ਮ ਨੇ। ਉਹਨਾਂ ਨੇ ਦੱਸਿਆ ਕਿ ਇਹਨਾਂ ਵਿੱਚੋਂ 2 ਦੋਸ਼ਿਆਂ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਪਾਈ ਗਈ ਹੈ ਜਦੋਂ ਇਹ ਜਲੰਧਰ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵਿੱਚ ਸਨ। ਜਿਨਾਂ ਦਾ ਨਾਮ ਨਰਿੰਦਰ ਥਾਪਰ ਅਤੇ ਦੀਪਕ ਰਾਣਾ ਹੈ। ਉਹਨਾਂ ਦੱਸਿਆ ਕਿ ਨਰੇੰਦਰ ਥਾਪਰ ਜਿਸ ਨੂੰ ਇਸ ਪਰਚੇ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ, ਉਸ ਦੇ ਉੱਪਰ ਪਹਿਲਾਂ ਕਈ ਮੁਕਦਮੇ ਦਰਜ ਨੇ ਅਤੇ ਉਹ ਸ਼ਿਵਸੇਨਾ ਆਗੂ ਹੈ ਅਤੇ ਉਸ ਦੇ ਕੋਲ ਦੋ ਗਨਮੈਨ ਵੀ ਹਨ। ਓਨਾਂ ਕਿਹਾ ਕਿ ਗਨਮੇਨਾਂ ਨੂੰ ਪੁਲਿਸ ਵੱਲੋਂ ਵਾਪਸ ਕਰਾ ਦਿੱਤਾ ਗਿਆ ਹੈ ਅਤੇ ਉਸ ਦੇ ਕੋਲ ਮੌਜੂਦ ਲੈਸੈਂਸੀ ਹਥਿਆਰ ਨੂੰ ਵੀ ਪੁਲਿਸ ਨੇ ਵਾਪਸ ਕਰਾਇਆ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੀ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਪੁਰਾਣੀ ਰੰਜਿਸ਼ ਚੱਲਦੀ ਹੈ। ਜਿਸ ਨੂੰ ਲੈ ਕੇ ਇਹ ਲੜਾਈ ਲਗਾਤਾਰ ਵੱਧਦੀ ਗਈ ਤੇ ਅੱਜ ਇਸ ਮੋੜ ਦੇ ਉੱਪਰ ਪਹੁੰਚੀ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਉਹਨਾਂ ਇਹ ਵੀ ਦੱਸਿਆ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਉਸ ਦੇ ਵੱਲੋਂ ਆਪਣੇ ਬੇਟੇ ਨੂੰ ਨਰਿੰਦਰ ਥਾਪਰ ਤੇ ਬੇਟੇ ਦੇ ਨਾਲ ਦੋਸਤੀ ਨਾ ਰੱਖਣ ਦੇ ਲਈ ਕਿਹਾ ਹਾ ਰਿਹਾ ਸੀ ਜਿਸ ਤੋਂ ਬਾਅਦ ਇਹ ਵਿਵਾਦ ਵਧਿਆ ਹੈ।