ਜਲੰਧਰ. ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹਰ ਐਤਵਾਰ ਨੂੰ ਨਿਰੰਤਰ ਚੱਲ ਰਹੇ ਚੁਪਹਿਰਾ ਸਮਾਗਮ ਵਿੱਚ ਅੱਤ ਦੀ ਗਰਮੀ ਦੇ ਬਾਵਜੂਦ ਸੰਗਤਾਂ ਹੁਮ ਹੁਮਾ ਕੇ ਸ਼ਾਮਿਲ ਹੋ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਨਿਰਮਲ ਸਿੰਘ ਬੇਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇੰਨੀ ਗਰਮੀ ਦੇ ਬਾਵਜੂਦ ਸੰਗਤਾਂ ਦੀ ਸ਼ਰਧਾ ਭਾਵਨਾ ਵਿਚ ਕੋਈ ਕਮੀਂ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਗਵਾੜਾ, ਹੁਸ਼ਿਆਰਪੁਰ, ਗੜ੍ਹਸ਼ੰਕਰ, ਕਪੂਰਥਲਾ ਅਤੇ ਪਿੰਡਾਂ ਦੇ ਇਲਾਕਿਆਂ ਵਿੱਚੋਂ ਸੰਗਤਾਂ ਗੁਰਦਵਾਰਾ ਦੀਵਾਨ ਅਸਥਾਨ ਦੇ ਚੁਪਹਿਰਾ ਸਮਾਗਮ ਵਿੱਚ ਸ਼ਾਮਿਲ ਹੋ ਕੇ ਸੰਗਤੀ ਤੌਰ ਤੇ ਬਾਣੀ ਦੇ ਜਾਪ ਅਤੇ ਅਰਦਾਸ ਰਾਹੀਂ ਆਪਣਾ ਜੀਵਨ ਅਤੇ ਕਾਰਜ ਸਵਾਰ ਰਹੀਆਂ ਹਨ। ਪ੍ਰਬੰਧਕਾਂ ਵਲੋ ਸੰਗਤਾਂ ਦੀ ਸਹੂਲਤ ਲਈ ਉਚੇਚੇ ਉਪਰਾਲੇ ਕੀਤੇ ਜਾ ਰਹੇ ਹਨ। ਛਬੀਲ, ਕਈ ਤਰ੍ਹਾਂ ਦੇ ਪਦਾਰਥਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ। ਸੰਗਤਾਂ ਦੀ ਸੇਵਾ ਲਈ ਦਾਨੀ ਸੱਜਣ ਅਤੇ ਪ੍ਰੀਵਾਰ ਪ੍ਰਬੰਧਕਾਂ ਦਾ ਸਹਿਯੋਗ ਕਰ ਰਹੇ ਹਨ। ਇਸ ਮੌਕੇ ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਬਾਵਾ ਗਾਬਾ, ਤਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਕੀਰਤ ਸਿੰਘ ਜੱਸੀ, ਹਰਮਨ ਸਿੰਘ, ਜਸਦੀਪ ਸਿੰਘ, ਗੁਰਨੀਤ ਸਿੰਘ, ਅਰਸ਼ਦੀਪ ਸਿੰਘ, ਦਿਸ਼ਪ੍ਰੀਤ ਸਿੰਘ, ਜਪਨਜੋਤ ਸਿੰਘ ,ਪਰਮਿੰਦਰ ਸਿੰਘ ,ਭਵਜੋਤ ਸਿੰਘ, ਗਗਨ ਸਿੰਘ, ਅਨਮੋਲ ਸਿੰਘ, ਇਸਤਰੀ ਕੀਰਤਨ ਸਤਿਸੰਗ ਸਭਾ ਅਤੇ ਗੁਰਦਵਾਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਮੈਂਬਰ ਸੰਗਤਾਂ ਦੀ ਆਓ ਭਗਤ ਲਈ ਪੱਬਾਂ ਭਾਰ ਹੋ ਕੇ ਸੇਵਾਵਾਂ ਨਿਭਾਅ ਰਹੇ ਹਨ।
ਗੁਰਦਵਾਰਾ ਦੀਵਾਨ ਅਸਥਾਨ ਵਿਖੇ ਚੁਪਹਿਰਾ ਸਮਾਗਮ ਨਿਰੰਤਰ ਜਾਰੀ ਅੱਤ ਦੀ ਗਰਮੀ ਦੇ ਬਾਵਜੂਦ ਸੰਗਤਾਂ ਦੀ ਭਾਰੀ ਆਮਦ
previous post