ਹੁੱਲੜਬਾਜ਼ੀ ਕਰਨ ਵਾਲਿਆਂ ਅਤੇ ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਜਲੰਧਰ ਵਿੱਚ ਖੈਰ ਨਹੀਂ : ਏਸੀਪੀ ਹੈਡਕਵਾਟਰ

by Sandeep Verma
0 comment
Trident AD

ਜਲੰਧਰ : ਹੁੱਲੜਬਾਜ਼ੀ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਅਤੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਜਲੰਧਰ ਵਿੱਚ ਖੈਰ ਨਹੀਂ। ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵੱਖ ਸਰਕਾਰੀ ਜਗ੍ਹਾਵਾਂ ਅਤੇ ਹੋਰ ਵੱਖ ਵੱਖ ਇਲਾਕਿਆਂ ਵਿੱਚ ਨਾਕਰ ਲਗਾ ਕੇ 2 ਪਹੀਆ ਵਾਹਨ ਤੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਖਿਲ਼ਾਫ ਸਖਤੀ ਕੀਤੀ ਜਾ ਰਹੀ ਹੈ।IMG 20230622 124444    ਇਸਦੇ ਚਲਦਿਆਂ ਅੱਜ ਜਲੰਧਰ ਦੇ ਕੋਰਟ ਕੰਪਲੈਕਸ ਦੇ ਬਾਹਰ ਨਾਕਾਬੰਧੀ ਕੀਤੀ ਗਈ ਅਤੇ ਕਈ ਦਰਜਨਾਂ ਚਲਾਨ ਕੱਟੇ ਗਏ। ਇਸ ਮੌਕੇ ਗੱਲ ਕਰਦਿਆਂ ਏਸੀਪੀ ਹੈਡਕਵਾਟਰ ਮਨਵੀਰ ਬਾਜਵਾ ਨੇ ਕਿਹਾ ਕਿ ਮਾਨਯੋਗ ਸੀਪੀ ਦੇ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਚੇਕਿੰਗ ਅਭਿਆਨ ਚਲਾਇਆ ਗਿਆ ਹੈ। IMG 20230622 125709    ਉਨ੍ਹਾਂ ਕਿਹਾ ਕਿ ਇਸਦੇ ਚਲਦਿਆਂ ਅੱਜ ਪਹਿਲਾਂ ਜਲੰਧਰ ਦੇ ਕੋਰਟ ਕੰਪਲੈਕਸ ਦੇ ਅੰਦਰ ਚੈਕਿੰਗ ਕੀਤੀ ਗਈ ਅਤੇ ਉਸਤੋਂ ਬਾਅਦ ਕੰਪਲੈਕਸ ਦੇ ਬਾਹਰ ਨਾਕਾਬੰਧੀ ਕਰ ਚੈਕਿੰਗ ਕੀਤੀ ਗਈ। ਏਸੀਪੀ ਮਨਵੀਰ ਕੇ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ 40 ਤੋਂ 50 ਮੋਟਰਸਾਈਕਲ ਜਿਨਾਂ ‘ਚ ਕਾਨੂੰਨ ਅਨੁਸਾਰ ਕੁਝ ਖਾਮੀਆਂ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ ਅੱਧੇ ਦਰਜਨ ਦੇ ਕਰੀਬ ਬੁੱਲਟ ਮੋਟਰਸਾਈਕਲ ਬੰਦ ਕੀਤੇ ਗਏ ਨੇ। ਏਸੀਪੀ ਮਨਵੀਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਾਕਿਆਂ ਤੇ ਡਰ ਕੇ ਭੱਜਣ ਦੀ ਜਗਾਹ ਰੁਕ ਕੇ ਗੱਲ ਕੀਤੀ ਜਾਵੇ ਤਾਂਕਿ ਹਾਦਸਿਆਂ ਤੋਂ ਬਚਿਆ ਜਾ ਸਕੇ।

 

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786