ਜਲੰਧਰ : ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਸ਼ਰਧਾ ਦਾ ਸਮੁੰਦਰ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਾਵਨ ਦਿਵਸ ਮਨਾ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਅਤੇ ਗੁਰੂ ਘਰ ਦੀ ਅਸੀਸ ਪ੍ਰਾਪਤ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਾਵਨ ਦਿਵਸ ਦੇ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆ ਨੇ ਸ਼ਾਮਲ ਹੋ ਕੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿਤੇ। ਹਰ ਦੀਵਾਨ ਵਿੱਚ ਆਸ ਤੋਂ ਕਈ ਗੁਣਾਂ ਵੱਧ ਸੰਗਤਾਂ ਨੇ ਹਾਜ਼ਰੀ ਭਰੀ।ਬਸਤੀਆਂ ਇਲਾਕੇ ਦੀ ਹਰ ਗਲੀ ਵਿਚੋਂ ਸੰਗਤਾਂ ਦੀ ਆਵਾਜਾਈ ਚਲ ਰਹੀ ਸੀ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਾਰੇ ਪ੍ਰੋਗਰਾਮ ਪੂਰੀਆਂ ਰੌਣਕਾਂ ਸਹਿਤ ਸੰਪੂਰਨ ਹੋਏ।ਇਸ ਤੋਂ ਪਹਿਲਾ ਸਵੇਰੇ 6.00 ਤੋਂ 8.00 ਵਜੇ ਤੱਕ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਮਨਾਇਆ ਗਿਆ । ਜਿਸ ਵਿੱਚ ਭਾਈ ਜਬਰਤੋੜ ਸਿੰਘ ਜੀ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਅਤੇ ਭਾਈ ਸੁਖਦੇਵ ਸਿੰਘ ਜੀ ਸਾਜਨ ਕੀਰਤਨ ਦੁਆਰਾ ਹਾਜ਼ਰੀ ਲਗਵਾਈ ਅਤੇ 10.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਚਰਨ ਪਾਵਨ ਦਿਵਸ ਮਨਾਇਆ ਗਿਆ। ਜਿਸ ਵਿਚ ਭਾਈ ਸਤਨਾਮ ਸਿੰਘ ਜੀ ਕੋਹਾੜਕਾ , ਬੀਬੀ ਬਲਜਿੰਦਰ ਕੌਰ ਜੀ , ਭਾਈ ਸੁਖਦੇਵ ਸਿੰਘ ਜੀ ਅਤੇ ਇਸਤਰੀ ਸਤਿਸੰਗ ਸਭਾ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਅਤੇ ਰਾਤ 7.30 ਤੋਂ 11.00 ਵਜੇ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਗਿਆ । ਜਿਸ ਵਿੱਚ ਰਾਤ ਦੇ ਆਖਰੀ ਦੀਵਾਨ ਕੀਰਤਨ ਦਰਬਾਰ ਦੇ ਰੂਪ ਵਿਚ ਮੁਕੰਮਲ ਹੋਏ। ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) , ਭਾਈ ਗੁਰਚਰਨ ਸਿੰਘ ਜੀ ‘ਰਸੀਆ” (ਲੁਧਿਆਣੇ ਵਾਲੇ) , ਭਾਈ ਮਲਕੀਤ ਸਿੰਘ ਜੀ (ਅਖੰਡ ਕੀਰਤਨ ਜਥਾ , ਫਗਵਾੜਾ) , ਭਾਈ ਸੁਖਦੇਵ ਸਿੰਘ ਜੀ ਸਾਜਨ , ਭਾਈ ਪ੍ਰਗਟ ਸਿੰਘ ਜੀ ਨੇ ਅੰਮ੍ਰਿਤਮਈ ਕੀਰਤਨ ਦੀ ਵਰਖਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਵਲੋਂ ਉਨ੍ਹਾਂ ਨੂੰ ਗੁਰੂ ਦੀ ਬਖਸ਼ਿਸ਼ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। । ਇਸ ਮੌਕੇ ਤੇ ਪ੍ਰਸਿੱਧ ਉਦਯੋਗਪਤੀ ਸ਼੍ਰੀ ਰਮੇਸ਼ ਮਿੱਤਲ ਤੇ ਸ. ਗੁਰਪ੍ਰਤਾਪ ਸਿੰਘ ਖੁਰਾਨਾ,ਸੰਤ ਬਾਬਾ ਰਣਜੀਤ ਸਿੰਘ ਜੀ, ਐਡਵੋਕੇਟ ਸੰਦੀਪ ਵਰਮਾ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ , ਹਰਜੀਤ ਸਿੰਘ ਬਾਬਾ ਨੇ ਉਨ੍ਹਾਂ ਨੂੰ ਸਰੋਪਾ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਸਟੇਜ ਦੀ ਸੇਵਾ ਗਿਆਨੀ ਹਰਜੀਤ ਸਿੰਘ ਜਨਰਲ ਸਕੱਤਰ ਨੇ ਨਿਭਾਈ ਅਖੀਰ ਵਿਚ ਸ . ਮਨਜੀਤ ਸਿੰਘ ਟੀਟੂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਕੀਤਾ ਅਤੇ ਨਾਲ ਹੀ ਸਮੂਹ ਸੇਵਾਦਾਰਾਂ ਅਤੇ ਸਭ ਸੁਸਾਇਟੀਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਾਰੇ ਪ੍ਰੋਗਰਾਮਾਂ ਵਿੱਚ ਅਣਥੱਕ ਮਿਹਨਤ ਅਤੇ ਸੇਵਾ ਕਰਕੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ। ਅੱਜ ਦੇ ਕੀਰਤਨ ਦਰਬਾਰ ਵਿੱਚ ਹੋਰਨਾਂ ਤੋਂ ਇਲਾਵਾ ਅਮਰਪ੍ਰੀਤ ਸਿੰਘ ਰਿੰਕੂ,ਇੰਦਰਜੀਤ ਸਿੰਘ ਬੱਬਰ,ਸੁਖਜਿੰਦਰ ਸਿੰਘ ਅਲਗ,ਰਣਜੀਤ ਸਿੰਘ ਸੰਤ,ਪਰਵਿੰਦਰ ਸਿੰਘ ਗੱਗੂ,ਸੁਰਿੰਦਰ ਸਿੰਘ, ਗੁਰਸ਼ਰਨ ਸਿੰਘ ,ਪ੍ਰਿਤਪਾਲ ਸਿੰਘ ਲੱਕੀ,ਡਾਕਟਰ ਹਰਜੀਤ ਸਿੰਘ ਭਾਟੀਆ,ਜੀਵਨ ਜਯੋਤੀ ਟੰਡਨ,ਰਿੰਪਾ,ਨੀਰਜ ਮੱਕੜ ,ਨਰਿੰਦਰ ਨੰਦਾ ਆਦਿ ਪਤਵੰਤੇ ਹਾਜਰ ਸਨ।