ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਹੀਆਂ ਤੇ ਮਹਿਤਪੁਰ ਦੇ ਵਿੱਚ ਰੱਖੀਆਂ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ

by Sandeep Verma
0 comment

ਸ਼ਾਹਕੋਟ ਹਲਕੇ ਵਿੱਚ ਦਰਿਆ ਨੂੰ ਚੇਨੇਲਾਈਜ਼ ਕਰਕੇ ਲੋਕਾਂ ਨੂੰ ਹੜ੍ਹਾ ਦੀ ਮਾਰ ਤੋਂ ਬਚਾਉਣਾ ਉਹਨਾਂ ਦੀ ਪਹਿਲਕਦਮੀ ਰਹੇਗੀ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਹੀਆਂ ਤੇ ਮਹਿਤਪੁਰ ਦੇ ਵਿੱਚ ਰੱਖੀਆਂ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀ। ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਰੱਖੀਆਂ ਗਈਆਂ ਵਰਕਰ ਮੀਟਿੰਗਾਂ ਵੱਡੀਆਂ ਰੈਲੀਆਂ ਦੇ ਰੂਪ ਵਿੱਚ ਬਦਲ ਗਈਆਂ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੇ ਹੱਥ ਖੜੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੜ੍ਹਾ ਨੇ ਇਸ ਇਲਾਕੇ ਨੂੰ ਬਹੁਤ ਵਾਰ ਪ੍ਰਭਾਵਿਤ ਕੀਤਾ ਹੈ ਜਿਸਦੇ ਚੱਲਦਿਆਂ ਕਿਸਾਨਾਂ ਦਾ ਵੱਡਾ ਹੁੰਦਾ ਹੈ ਤੇ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਹੜ੍ਹਾ ਦੀ ਮਾਰ ਤੋਂ ਬਚਾਇਆ ਜਾ ਸਕੇ ਇਸਦੇ ਲਈ ਜਿੱਥੇ ਕਿ ਦਰਿਆ ਨੂੰ ਚੇਨੇਲਾਈਜ ਕਰਨਾ ਜ਼ਰੂਰੀ ਹੈ ਉੱਥੇ ਹੀ ਦਰਿਆ ਦੀ ਡੀ.ਸਿਲਟਿੰਗ ਕਰਨਾ ਤੇ ਡਰੇਨਾਂ ਨੂੰ ਸਮੇਂ ਸਮੇਂ ਸਾਫੂ ਕਰਨ ਦਾ ਕੰਮ ਕੀਤਾ ਜਾਵੇਗਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉਹਨਾਂ ਇਸ ਹਲਕੇ ਦੇ ਵਿਕਾਸ ਲਈ 15 ਕਰੋੜ ਰੁਪਏ ਦਿੱਤੇ ਜਦ ਕਿ ਇੱਥੇ ਆਈ.ਟੀ.ਆਈ ਬਣਵਾਉਣ ਤੋਂ ਇਲਾਵਾ ਇਲਾਕੇ ਦੀ ਤਰੱਕੀ ਲਈ ਸੜਕਾਂ ਦੇ ਨਿਰਮਾਣ ਸਮੇਤ ਕਈ ਕੰਮ ਕਰਵਾਏ ਗਏ। IMG 20240503 WA1030ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਰੇਲਵੇ ਤੇ ਪੁੱਲ ਬਣਾਉਣਾ ਵੀ ਉਹਨਾਂ ਦੀ ਤਰਜ਼ੀਹ ਰਹੇਗੀ।ਚੰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਮੇਂ ਮਾਫ ਕੀਤੇ ਗਏ ਪਾਣੀਆਂ ਦੀਆਂ ਟੈਂਕੀਆਂ ਦੇ ਬਕਾਏ ਬਿੱਲਾਂ ਦੀ ਅੱਜ ਲੋਕ ਸ਼ਲਾਘਾ ਕਰ ਰਹੇ ਹਨ ਜਿਸਦਾ ਪਿੰਡਾਂ ਨੂੰ ਵੱਡਾ ਫ਼ਾਇਦਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਦੇ ਸਮੇਂ ਪ੍ਰਭਾਵਿਤ ਹੋਏ ਇਲਾਕਿਆਂ ਚ ਕੇਵਲ ਫੋਟੋ ਸ਼ੂਟ ਕਰਵਾਉਣ ਲਈ ਹੀ ਆਏ ਜਦ ਕਿ ਲੋਕਾਂ ਦੀ ਕੋਈ ਸਾਰ ਨਹੀਂ ਲਈ ਤੇ ਨਾਂ ਹੀ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ। ਉਹਨਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਹੈ ਤੇ ਕੇਂਦਰ ਅਤੇ ਮੌਜੂਦਾ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਕਿਸਾਨੀ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਹਨ।ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀ ਸੂਬੇ ਨੂੰ ਇੱਕ ਸਟੇਜ ਦੀ ਤਰ੍ਹਾਂ ਹੀ ਚਲਾ ਰਹੇ ਹਨ ਜਿਸਦੇ ਚੱਲਦਿਆਂ ਪੰਜਾਬ ਦੀ ਆਰਥਿਕ ਹਾਲਤ ਕਮਜ਼ੋਰ ਹੁੰਦੀ ਜਾ ਰਹੀ ਹੈ। ਚੰਨੀ ਨੇ ਕਿ ਦੋ ਸਾਲ ਵਿੱਚ ਸਰਕਾਰ ਨੇ ਡਰਾਮੇਬਾਜੀਆਂ ਤੇ ਝੂਠ ਬੋਲਣ ਤੋਂ ਇਲਾਵਾ ਕੁੱਝ ਨਾ ਕੀਤਾ ਤੇ ਨਾ ਹੀ ਵਿਕਾਸ ਕਾਰਜ ਤੇ ਕੋਈ ਪੈਸਾ ਖ਼ਰਚ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ।ਸ. ਚਰਨਜੀਤ ਚੰਨੀ ਨੇ ਕਿਹਾ ਕਿ ਉਹ ਜਲੰਧਰ ਹਲਕੇ ਵਿੱਚ ਰਹਿਣ ਆਏ ਹਨ ਤੇ ਇੱਥੇ ਲੋਕਾਂ ‘ਚ ਰਹਿ ਜਿੱਥੇ ਹਲਕੇ ਦਾ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉੱਨਾਂ ਦੀ ਤਰਜੀਹ ਰਹੇਗੀ। ਲੋਹੀਆਂ ਵਿਖੇ ਵਰਕਰ ਰੈਲੀ ਦੌਰਾਨ ਗੁਰਪਾਲ ਸਿੰਘ ਬਲਾਕ ਪ੍ਰਧਾਨ ਕਾਂਗਰਸ,ਦਲਜੀਤ ਸਿੰਘ ਗੱਟੀ ਮੀਤ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ,ਭਜਨ ਸਿੰਘ,ਸਤਵੰਤ ਸਿੰਘ ਜੋਸ਼ਨ,ਗੁਰਦੀਪ ਸਿੰਘ ਨੰਬਰਦਾਰ,ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆ,ਕੋਸਲਰ ਬਲਦੇਵ ਸਿੰਘ,ਗੁਰਜੀਤ ਸਿੰਘ ਕੰਗ,ਗੁਰਬੀਰ ਸਿੰਘ ਕੰਗ,ਅਮਨ ਜੱਸਲ,ਪ੍ਰਦੀਪ ਸਿੰਘ ਟੀਟਾ,ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ,ਪਵਨ ਕੁਮਾਰ,ਵਿਜੇ ਕੁਮਾਰ ਡਾਬਰ ਹਾਜ਼ਰ ਸਨ ਜਦ ਕਿ ਮਹਿਤਪੁਰ ਦੀ ਮੀਟਿੰਗ ਦੌਰਾਨ ਬਲਾਕ ਕਾਂਗਰਸ ਤੇ ਨਗਰ ਪੰਚਾਇਤ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਤੁਰਨਾ,ਰਮੇਸ਼ ਲਾਲ ਮਾਹੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ,ਅਮਰਜੀਤ ਸੋਹਲ,ਨੰਬਰਦਾਰ ਕਸ਼ਮੀਰੀ ਲਾਲ,ਕੁਲਵੀਰ ਸਿੰਘ ਵਾਈਸ ਚੇਅਰਮੈਨ ਮਾਰਕਿਟ ਕਮੇਟੀ, ਕੌਂਸਲਰ ਪੰਕਜ ਬਾਲੀ, ਰੁਪੇਸ਼ ਮਹਿਤਾ,ਕਮਲ ਕਿਸ਼ੋਰ,ਰਾਜ ਕੁਮਾਰ ਜੱਗਾ,ਹਰਪ੍ਰੀਤ ਪਿੰਕਾ ਤੇ ਕਾਮਰੇਡ ਸਤਪਾਲ ਸਹੋਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਹੋਏ।

You Might Be Interested In
Trident AD Trident AD
Trident AD
Trident AD Trident AD Trident AD Trident AD Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page