ਗੁਰਦਵਾਰਾ ਦੀਵਾਨ ਅਸਥਾਨ ਕਮੇਟੀ ਦੀ ਨਿਵੇਕਲੀ ਪਹਿਲ ਲੋੜਵੰਦ ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਅੱਤੇ ਸੇਵਾਦਾਰਾਂ ਦੇ ਬੱਚਿਆਂ ਦੀ ਦਾਖਲਾ ਫੀਸ ਕੀਤੀ ਮਾਫ

by Sandeep Verma
0 comment
Trident AD

ਜਲੰਧਰ : ਧਾਰਮਿਕ ਅੱਤੇ ਸਮਾਜਿਕ ਖੇਤਰ ਚ ਹਮੇਸ਼ਾਂ ਪਹਿਲੀ ਕਤਾਰ ਚ ਸੇਵਾ ਨਿਭਾਉਣ ਵਾਲੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਨੇ ਗੁਰੂ ਘਰਾਂ ਚ ਸੇਵਾ ਨਿਭਾਉਣ ਵਾਲੇ ਲੋੜਵੰਦ ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦੇ ਬੱਚਿਆਂ ਲਈ ਨਿਵੇਕਲੀ ਪਹਿਲ ਕਰਦਿਆਂ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ ਵਿਚ ਦਾਖਲਾ ਫੀਸ ਨਾ ਲੈਣ ਦਾ ਫੈਂਸਲਾ ਕੀਤਾ ਹੈ l ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ਼. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਇਸ ਬਾਰੇ ਦੱਸਦਿਆ ਕਿਹਾ ਕਿ ਇਸ ਸਮੇ ਸਿੱਖ ਕੌਮ ਨੂੰ ਆਪਣਾ ਆਪ ਸੰਭਾਲਣ ਦੀ ਸੱਖਤ ਜਰੂਰਤ ਹੈ ਤੇ ਉਸ ਕਾਰਜ ਲਈ ਜਿਨ੍ਹਾਂ ਜਿਨ੍ਹਾਂ ਵੀ ਕੋਈ ਗੁਰੂ ਘਰ ਸਹਿਯੋਗ ਕਰ ਸਕਦਾ ਹੈ ਉਸਨੂੰ ਆਪਣੇ ਗੁਰੂ ਘਰ ਦੇ ਸਿੰਘਾਂ ਲਈ ਕਰਣਾ ਚਾਹੀਦਾ ਹੈ IMG 20230324 WA0779     ਉਨ੍ਹਾਂ ਅੱਗੇ ਕਿਹਾ ਕਿ ਸਕੂਲ ਵਿਚ ਨਰਸਰੀ ਤੋਂ ਦਸਵੀਂ ਤੱਕ ਇਨ੍ਹਾਂ ਬੱਚਿਆਂ ਨੂੰ ਵਧੀਆ ਤੋਂ ਵਧੀਆ ਢੰਗ ਨਾਲ ਸਿੱਖਿਅਤ ਕੀਤਾ ਜਾਵੇਗਾ ਤਾਂ ਜੋ ਉਹ ਪੈਸੇ ਕਰਕੇ ਸਿੱਖਿਆ ਵਹੀਣ ਨਾ ਰਹਿ ਜਾਣ ਅੱਤੇ ਹਰੇਕ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਲੋੜਵੰਦ ਸਿੰਘਾਂ ਦੇ ਬੱਚਿਆਂ ਦੀ ਪੜਾਈ ਲਈ ਵੱਧ ਤੋਂ ਵੱਧ ਸਹਿਯੋਗ ਕਰਣ  ਇਸ ਮੌਕੇ ਸੁਰਿੰਦਰ ਸਿੰਘ, ਸੁਖਜੀਤ ਸਿੰਘ, ਮੱਖਣ ਸਿੰਘ, ਸਰਬਜੀਤ ਸਿੰਘ, ਇਕਬਾਲ ਸਿੰਘ ਢੀਂਡਸਾ, ਇੰਦਰਪ੍ਰੀਤ ਸਿੰਘ, ਤੇਜਿੰਦਰ ਕੌਰ, ਪ੍ਰਮਿੰਦਰ ਕੌਰ, ਪ੍ਰਿੰਸੀਪਲ ਗੀਤਾ ਸੇਖੜੀ, ਅਮਨਦੀਪ ਕੌਰ, ਰਵਿੰਦਰ ਕੌਰ, ਬਾਵਾ ਗਾਬਾ, ਜਸਕੀਰਤ ਸਿੰਘ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ, ਦਿਨੇਸ਼ ਖੰਨਾ, ਹਰਸਿਮਰਨ ਸਿੰਘ, ਗਗਨ ਰੇਣੁ ਮੌਜੂਦ ਸਨ l

Trident AD
Trident AD

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786