ਜਲੰਧਰ : ਜਿਮਨੀ ਚੋਣ ਲਈ ਜਲੰਧਰ ਸੈਂਟਰਲ ਹਲਕੇ ਦੇ ਵਖ ਵਖ ਵਾਰਡਾਂ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ I ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋ ਜਲੰਧਰ ਸੈਂਟਰਲ ਹਲਕੇ ਦੇ ਵਖ ਵਖ ਵਾਰਡਾਂ ਵਿਚ ਨੁੱਕੜ ਮੀਟਿੰਗਾਂ ਅਤੇ ਡੋਰ ਟੁ ਡੋਰ ਤੇ ਜਲਸੇ ਕੀਤੇ ਜਾ ਰਹੇ ਹਨ ਇਨਾਂ ਮੀਟਿੰਗਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ, ਸੰਜੇ ਤਲਵਾੜ ਸਾਬਕਾ ਵਿਧਾਇਕ ਲੁਧਿਆਣਾ, ਅਜੇ ਮੰਗੂਪੁਰ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਨਵਾਂਸ਼ਹਿਰ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ I ਹਲਕੇ ਦੀਆਂ ਵਖ ਵਖ ਸੰਸਥਾਵਾਂ ਨਾਲ ਮੀਟਿੰਗ ਕਰਕੇ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੋਧਰੀ ਨੂੰ ਵਧ ਤੋਂ ਵਧ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ I ਤੇ ਪੰਜਾਬ ਦੀ ਮੋਜੂਦਾ ਸਰਕਾਰ ਦੇ ਕਾਰਜਕਾਲ ਤੋਂ ਹਰ ਇਕ ਵਰਗ ਅੱਜ ਦੁੱਖੀ ਹੈ ਲੋਕ ਇਹੋ ਜਿਹਾ ਬਦਲਾਅ ਲਿਆ ਕੇ ਪਛਤਾ ਰਹੇ ਹਨ I ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ I ਨੌਜਵਾਨ ਰੋਜ਼ਗਾਰ ਅਤੇ ਮਹਿਲਾਵਾਂ 1000 ਰੁਪਏ ਮਹੀਨੇ ਦੀ ਉਡੀਕ ਵਿੱਚ ਹਨ I ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਕਹਿੰਦੇ ਹਨ ਕਿ ਅਸੀਂ ਇੱਕ ਸਾਲ ਵਿੱਚ ਇਨੇ ਕੰਮ ਕੀਤੇ ਹਨ ਜਿੰਨੇ ਪਿਛਲੀਆਂ ਸਰਕਾਰਾਂ ਨੇ 70 ਸਾਲ ਵਿੱਚ ਨਹੀ ਕੀਤੇ ਫ਼ਿਰ ਪੂਰੀ ਸਰਕਾਰ ਜਲੰਧਰ ਦੀ ਜਿਮਨੀ ਚੋਣ ਵਿਚ ਕਿਉਂ ਲਗਾਈ ਹੋਈ ਹੈ ਇਨਾਂ ਦੇ ਸਾਰੇ ਮੰਤਰੀ ਸਾਰੇ ਵਿਧਾਇਕ, ਚੇਅਰਮੈਨ ਜਲੰਧਰ ਦੀ ਚੋਣ ਲਈ ਮੁਹਲਿਆਂ ਵਿਚ ਆ ਕੇ ਬੈਠ ਗਏ ਹਨ ਅਤੇ ਕੌਂਸਲਰਾਂ ਅਤੇ ਸਰਪੰਚਾਂ ਨੂੰ ਅਫ਼ਸਰਸ਼ਾਹੀ ਰਾਹੀਂ ਧਮਕਾਇਆ ਜਾ ਰਿਹਾ ਹੈ ਜੋ ਕਿ ਸਾਫ਼ ਦਸਦਾ ਹੈ ਇਹ ਸਰਕਾਰ ਆਪਣੀ ਹਾਰ ਪਹਿਲਾ ਹੀ ਮਨ ਚੁੱਕੀ ਹੈ ਲੋਕ 10 ਮਈ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰਨਗੇ ਅਤੇ ਇਸ ਨਿਕੰਮੀ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਗੇ