ਮਹਿਲਾਵਾਂ ਦਾ ਸ਼ਕਤੀਕਰਨ ਹੀ ਪਾਰਟੀ ਦੀ ਅਸਲ ਤਾਕਤ : ਅਨੁਰਾਧਾ ਬੰਗਾ

by Sandeep Verma
0 comment
Trident News
Trident News Trident News

ਜਲੰਧਰ : ਜਲੰਧਰ ਮਹਿਲਾ ਕਾਂਗਰਸ ਵੱਲੋਂ ਅੱਜ ਮਹਿਲਾ ਕਾਂਗਰਸ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਇਕਜੁੱਟਤਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਅਨੁਰਾਧਾ ਬੰਗਾ, ਪ੍ਰਧਾਨ, ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਵੱਲੋਂ ਕੀਤੀ ਗਈ। ਇਸ ਮੌਕੇ ਮਹਿਲਾ ਕਾਂਗਰਸ ਦੀਆਂ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਬੋਲਦਿਆਂ ਅਨੁਰਾਧਾ ਬੰਗਾ ਨੇ ਕਿਹਾ ਕਿ ਮਹਿਲਾ ਕਾਂਗਰਸ ਦਿਵਸ ਮਹਿਲਾ ਸ਼ਕਤੀ, ਸੰਗਠਨ ਦੀ ਮਜ਼ਬੂਤੀ ਅਤੇ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਮਹਿਲਾ ਕਾਂਗਰਸ ਮਹਿਲਾਵਾਂ ਨਾਲ ਜੁੜੇ ਮੁੱਦਿਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਉਠਾਉਂਦੀ ਰਹੇਗੀ।

ਡਾ. ਜਸਲੀਨ ਸੇਠੀ, AIMC ਨੈਸ਼ਨਲ ਕੋਆਰਡੀਨੇਟਰ ਅਤੇ ਮਹਿਲਾ ਕਾਂਗਰਸ ਵਾਰਡ ਨੰਬਰ 30 ਜਲੰਧਰ, ਨੇ ਕਿਹਾ ਕਿ ਮਹਿਲਾ ਕਾਂਗਰਸ ਦੀ ਤਾਕਤ ਉਸ ਦੀਆਂ ਜੁਝਾਰੂ ਅਤੇ ਸਮਰਪਿਤ ਵਰਕਰਾਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸੰਗਠਨ ਨਾਲ ਹੋਰ ਵੱਡੀ ਗਿਣਤੀ ਵਿੱਚ ਜੋੜ ਕੇ ਉਨ੍ਹਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਜਲੰਧਰ ਮਹਿਲਾ ਕਾਂਗਰਸ ਨੂੰ ਮਹਿਲਾ ਹੱਕਾਂ ਅਤੇ ਲੋਕ ਮੁੱਦਿਆਂ ਲਈ ਸਰਗਰਮੀ ਨਾਲ ਕੰਮ ਕਰਨ ਦੀ ਵਧਾਈ ਦਿੱਤੀ।IMG 20260918 WA0497

ਰੇਨੂ ਸੇਠ, ਮਹਿਲਾ ਪ੍ਰਧਾਨ ਜਲੰਧਰ ਦਿਹਾਤੀ, ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਮਹਿਲਾਵਾਂ ਨੂੰ ਇੱਕ ਮਜ਼ਬੂਤ ਸੰਗਠਨ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ ਅਤੇ ਮਹਿਲਾ ਕਾਂਗਰਸ ਉਨ੍ਹਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਮਜ਼ਬੂਤ ਮੰਚ ਪ੍ਰਦਾਨ ਕਰਦੀ ਹੈ।

ਇਸ ਮੌਕੇ ਮਨਜੀਤ ਕੌਰ ਐਕਸ ਸਰਪੰਚ, ਮਨਦੀਪ ਕੌਰ, ਸੁਰਜੀਤ ਕੌਰ
ਸਰਬਜੀਤ ਕੌਰ , ਸਿਮਰਨ, ਰਾਖੀ ਸ਼ਰਮਾ, ਰਜਨੀ ਸ਼ਰਮਾ, ਡਿੰਪਲ, ਸਬਨਮ, ਗੁਰਮੀਤ ਜੱਸੀ , ਅੰਜੂ ਬਾਲਾ, ਅਨੂ ਗੁਪਤਾ, ਜੋਤੀ ਕਲਾ, ਪੂਜਾ, ਅਮਰਜੀਤ ਕੌਰ ਰੂਬੀ, ਰਵੀਨਾ ਬੰਗਾ , ਗੁਰਪ੍ਰੀਤ ਕੌਰ, ਰੀਨਾ ਰਾਣੀ, ਐਨੀ ਆਦੀਆ, ਐਡਵੋਕੇਟ ਅੰਜਲੀ ਵਿਰਦੀ , ਸਿਮਰਨ ਕੌਰ, ਸੁਖਵਿੰਦਰ ਕੌਰ (ਸੁੱਖੀ), ਰਜਨੀ ਮਿੱਤਲ, ਅਨੂ, ਪਰਵੀਨ ਕੁਮਾਰੀ, ਸੁਨੀਤਾ ਰਾਣੀ, ਚੰਦਰ ਕਾਂਤਾ, ਮੀਨੂ ਬੱਗਾ, ਜੋਤੀ ਵਰਮਾ, ਆਸ਼ਾ ਅਗਰਵਾਲ ਅਤੇ ਨੀਲਮ ਸਮੇਤ ਹੋਰ ਮਹਿਲਾ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ।

ਪ੍ਰੋਗਰਾਮ ਦੌਰਾਨ ਮਹਿਲਾ ਕਾਂਗਰਸ ਦੀ ਏਕਤਾ, ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਅਤੇ ਮਹਿਲਾਵਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਦਾ ਸੰਕਲਪ ਪ੍ਰਗਟ ਕੀਤਾ ਗਿਆ।

Trident News Trident News Trident News Trident News Trident News Trident News Trident News Trident News
Trident News Trident News Trident News Trident News Trident News Trident News Trident News

You may also like

Leave a Comment

2022 The Trident News, A Media Company – All Right Reserved. Designed and Developed by iTree Network Solutions +91 94652 44786

You cannot copy content of this page